PARDES / NAVTEJ GURNA / NEW PUNJABI SONG 2024
Navtej Gurna Navtej Gurna
641 subscribers
761 views
0

 Published On Apr 18, 2024

#trending


ਪਰਦੇਸ

ਇੱਕ ਮੌਸਮ ਵੇ ਬਰਸਾਤ ਦਾ ।
ਡਰ ਡੁੱਬੜਾ ਕਾਲੀ ਰਾਤ ਦਾ।
ਤੇਰੀ ਦੂਰ ਦੁਰਾਡੇ ਨੌਕਰੀ ਪਈ ਜਿੰਦ ਮੇਰੀ ਤੜਫਾਏ,
ਤੂੰ ਤੁਰ ਗਿਆ ਵੇ ਪਰਦੇਸ ਨੂੰ ਮੇਰੇ ਨੀਂਦ ਨਾ ਨੈਂਣੀ ਆਏ।

ਬਿਜਲੀ ਚਮਕੇ ਵਿੱਚ ਅਸਮਾਨੀ।
ਸੌਣ ਨਾ ਦੇਂਦੀ ਰਾਤ ਤੁਫਾਨੀ।
ਬੱਦਲਾ ਦੀ ਕੜ ਕੜ ਵੇ ਢੋਲਾ ਅੱਗ ਸੀਨੇ ਨੂੰ ਲਾਏ,
ਤੂੰ ਤੁਰ ਗਿਆ ਵੇ ਪਰਦੇਸ ਨੂੰ ............

ਜਦ ਪੰਛੀ ਕਰਨ ਕਲੋਲ ਜਹੇ।
ਮੇਰੇ ਦਿਲ ਵਿੱਚ ਪੈਂਦੇ ਹੌਲ ਜਹੇ।
ਤੈਨੂੰ ਭੁੱਲਗੇ ਸਾਰੇ ਕੌਲ ਜਹੇ ਦੱਸ ਕਿਰੜਾ ਯਾਦ ਕਰਾਏ,
ਤੂੰ ਤੁਰ ਗਿਆ ਵੇ ਪਰਦੇਸ ਨੂੰ ............

ਆ ਨਵਤੇਜ ਵੇ ਛੱਡ ਕਮਾਈਆਂ।
ਬਾਝ ਤੇਰੇ ਜਿੰਦ ਦਏ ਦੁਹਾਈਆਂ।
ਹੋ ਗਈਆਂ ਮੈਂ ਵਾਂਗ ਸ਼ੁਦਾਈਆਂ ਕਿਹੜਾ ਧੀਰ ਬਨਾਏ,
ਤੂੰ ਤੁਰ ਗਿਆ ਵੇ ਪਰਦੇਸ ਨੂੰ ..............

ਨਵਤੇਜ ਗੁਰਨਾ

show more

Share/Embed