ਮੇਰੇ ਰੋਗੀ ਰੋਗੀ ਨੈਨ - MERE ROGI ROGI NAIN - Prince Inderpreet Singh - Nand Lal Noorpuri - Team We
White Notes Entertainment White Notes Entertainment
249K subscribers
19,022 views
0

 Published On Premiered Jun 10, 2023

ਪ੍ਰਵਾਸ ਹਰ ਵਾਰ ਕਿਸੇ ਚਾਅ ਵਿਚ ਹੀ ਨਹੀਂ ਹੁੰਦਾ। ਪਾਕ ਪਵਿੱਤਰ ਗੁਰਧਾਮਾਂ ’ਤੇ ਜਦ ਫੌਜੀ ਦਗੜ ਦਗੜ ਲਗਾਤਾਰ ਹੁੰਦੀ ਰਹੇ ਤੇ ‘ਆਪਣੇ ਦੇਸ਼’ ਦੀਆਂ ਫੌਜਾਂ ਹੀ ਆਪਣੇ ਲੋਕਾਂ ਉੱਤੇ ਚੜ੍ਹ ਆਉਣ ਤਾਂ ਬਹੁਤੀ ਵਾਰ ਪ੍ਰਵਾਸ ਮਜਬੂਰੀ ਵੀ ਬਣ ਜਾਂਦਾ ਹੈ। ਕਿਸੇ ਐਸੇ ਹੀ ਸਮੇਂ ਵਿਚ ਦੇਸ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿਚ ਵਸ ਗਏ ਬਹੁਤੇ ਸਿਖਾਂ ਨੂੰ ਸਮਰਪਤ ਹੈ ਸਾਡੀ ਇਹ ਕੋਸ਼ਿਸ਼। ਉਹਨਾਂ ਸਿਖਾਂ ਨੂੰ, ਜੋ ਅੱਜ ਵੀ ਜਦ ਅਰਦਾਸ ਵਿਚ ਇਹ ਬੋਲ ਆਉਂਦੇ ਹਨ ਕਿ ‘ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸਨ ਇਸ਼ਨਾਨ’ ਤਾਂ ਅੱਖਾਂ ਭਰ ਲੈਂਦੇ ਹਨ।
ਸਮਰਪਤ ਹੈ,
ਲੱਖਾਂ ਸਜਵਿਆਹੀਆਂ ਦੇ ਦਿਲਾਂ ਵਿਚ ਰਹਿ ਗਏ ਚਾਅਵਾਂ ਨੂੰ, ਜਿਹਨਾਂ ਦੇ ਕੰਤ ਚੰਦਰੀ ਹਕੂਮਤ ਨੇ ਉਹਨਾਂ ਤੋਂ ਦੂਰ ਕਰ ਦਿੱਤੇ।
ਉਹਨਾਂ ਭੋਲੀਆਂ ਭੈਣਾ ਨੂੰ ਜਿਹੜੀਆਂ ਦਹਾਕਿਆਂ ਤੋਂ ਰੱਖੜੀਆਂ ਹੱਥਾਂ ਵਿਚ ਫੜ੍ਹੀ ਵੀਰਾਂ ਦਾ ਇੰਤਜ਼ਾਰ ਕਰ ਰਹੀਆਂ ਨੇ।
ਇੱਛਰਾਂ ਜਹੀਆਂ ਹਜ਼ਾਰਾਂ ਮਾਵਾਂ ਨੂੰ, ਜੋ ਪੂਰਨਾਂ ਨੂੰ ਉਡੀਕਦੀਆਂ ਜਹਾਨੋਂ ਕੂਚ ਕਰ ਗਈਆਂ।
ਤੁਹਾਡੇ ਸੁਝਾਵਾਂ ਦੀ ਉਡੀਕ ਰਹੇਗੀ।
ਗੁਰੂ ਰਾਖਾ।

ਗਾਇਕ : ਪ੍ਰਿਸ ਇੰਦਰਪ੍ਰੀਤ ਸਿੰਘ
ਗੀਤ : ਸਵ. ਨੰਦ ਲਾਲ ਨੂਰਪੁਰੀ ਜੀ
ਸੰਗੀਤ: ਸਾਹਬੀ ਮਾਹਲ
ਕੈਮਰਾ : ਮਨਪ੍ਰੀਤ ਗਰੇਵਾਲ
ਕੈਮਰਾ : ਮਨਵੀਰ ਸਿੰਘ (ਕਨੇਡਾ)
ਪੁਸ਼ਾਕ/ਸ਼ਿੰਗਾਰ : ਸਿਮਰਨ ਹੀਰ
ਸੰਪਾਦਨ : ਜੱਗੀ ਡੀ
ਸਹਾਇਕ ਨਿਰਦੇਸ਼ਕ : ਸਿਮਰਨਜੀਤ ਢਿੱਲੋਂ
ਲਾਈਨ ਪ੍ਰੋਡਡਕਸ਼ਨ : ਗੁਰਜੰਟ ਸਿੰਘ (ਜੰਟਾ ਬਾਈ), ਪਵਨਦੀਪ ਸਿੰਘ
ਨਿਰਦੇਸ਼ਕ : ਗੁਰਅਮਾਨਤ ਸਿੰਘ ਪਤੰਗਾ
ਵੀਡੀਓ : ਟੀਮ ਵੀ



Digital Partner : Pixilar Studios
  / pixilar_studios  


Enjoy & stay connected with us!

show more

Share/Embed