Kawan Suhana (Full Video) | Arpan Sandhu | Tanvir Sandhu | Karanjeet Komal | Khushveer Kaur
White Notes Entertainment White Notes Entertainment
249K subscribers
340,760 views
0

 Published On Oct 20, 2022

New punjabi songs 2022
♪ Also Available on ♪

iTunes : https://apple.co/3VJeG7A
Apple Music : https://apple.co/3Sh9gOc
Wynk : https://tinyurl.com/bdcrx8rc
Amazon : https://amzn.to/3Tzerue
Spotify : https://spoti.fi/3DcOPxO
Jiosaavn : https://bit.ly/3eN3aHU



Song - Kawan Suhana (ਕਵਣੁ ਸੁਹਾਨਾ)
Vocals - Arpan Sandhu   / arpansandhu44  
& Tanvir Sandhu   / itstanvirsandhu  
Lyrics - Karanjeet Komal & Khushveer Kaur Dhillon
Composer - Tanvir Sandhu
Music - Endgame Muzik
Design - Avneesh Saggu
Video Production - Akshay Sammi & Paras Kapoor
Label - White Notes Entertainment
…….
#kawansuhana 🌻🕊️

ਕਵਣੁ ਸੁਹਾਨਾ ਰੰਗ ਪਹਿਨੀਏ
ਕੀਕਣ ਜ਼ੁਲਫ਼ਾਂ ਵਾਹੀਏ ਵੇ
ਕਿੰਝ ਨਜ਼ਰ ਤੇਰੀ ਵਿੱਚ ਆਈਏ ਵੇ ?

ਬੀਨਾਂ 'ਤੇ ਹੋ ਨਾਗਣ ਜਾਈਏ?
ਕਿੰਝ ਮੇਲ੍ਹੀਏ, ਕਿੰਝ ਵਲ ਖਾਈਏ?
ਕਿਹੜੀ ਅਦਾ ਸੁਹਾਵੇ ਤੈਨੂੰ
ਕਿਹੜੇ ਘੁੰਗਰੂ ਪਾਈਏ ਵੇ
ਕਿੰਝ ਨਜ਼ਰ ਤੇਰੀ ਵਿੱਚ ਆਈਏ ਵੇ???

ਕਿਹੜੇ ਨਾਥ ਦਾ ਪੱਲਾ ਫੜ੍ਹੀਏ ?
ਮੰਤਰ ਗਾਈਏ, ਕਲਮਾ ਪੜ੍ਹੀਏ ?
ਰਾਖ ਕਿਹੜੀ ਦੱਸ ਪਿੰਡੇ ਮਲੀਏ?
ਕੇਸ, ਅਗਨ ਸੜ ਜਾਈਏ ਵੇ ?
ਕਿੰਝ ਨਜ਼ਰ ਤੇਰੀ ਵਿੱਚ ਆਈਏ ਵੇ ?

ਧੁੱਪਾਂ ਟੇਕਾਂ, ਛਾਵਾਂ ਟੇਕਾਂ
ਆਪਣਾ ਵੇ ਪਰਛਾਵਾਂ ਟੇਕਾਂ
ਹੌਂਕੇ ਖੇਡਣ ਛੂਹਣ- ਛੁਹਾਈਆਂ
ਅੱਥਰੂ ਅਰਘ ਚੜ੍ਹਾਈਏ ਵੇ
ਕਿੰਝ ਨਜ਼ਰ ਤੇਰੀ ਵਿੱਚ ਆਈਏ ਵੇ? ? ?

ਸੌਦੇ ਦਿਲ ਦੇ ਕਰ ਤਾਂ ਸਹੀ ਤੂੰ
ਇਕ ਹੁੰਗਾਰਾ ਭਰ ਤਾਂ ਸਹੀ ਤੂੰ
ਰਾਂਝੇ ਵਾਂਗੂੰ ਜੋਗੀ ਬਣੀਏ
ਜਾਂ ਕੱਚਿਆਂ 'ਤੇ ਤਰ ਜਾਈਏ ਵੇ ?
ਕਿੰਝ ਨਜ਼ਰ ਤੇਰੇ ਵਿਚ ਆਈਏ ਵੇ ?

ਹਰੀ-ਕਚੂਰ ਏ ਰੁੱਤ ਵੇ ਹਾਣੀ
ਮਹਿਕੀ- ਮਹਿਕੀ ਰਾਤ ਦੀ ਰਾਣੀ
ਗੇਂਦਾ,ਚੰਬਾ ,ਸੂਰਜਮੁਖੀਆ
ਕਿਹੜਾ ਬੂਟਾ ਲਾਈਏ ਵੇ?
ਕਿੰਝ ਨਜ਼ਰ ਤੇਰੀ ਵਿੱਚ ਆਈਏ ਵੇ? ? ?

ਸਾਡੀ ਜੂਨ ਤਾਂ ਫੁੱਲ ਵਰਗੀ ਏ
ਤੇਰੀ ਹਸਤੀ 'ਕੁੱਲ' ਵਰਗੀ ਏ
ਜੇ ਤੱਕੇਂ ਤਾਂ ਹੱਸ-ਹੱਸ ਖਿੜੀਏ
ਨਾ ਤੱਕੇਂ ਸੁੱਕ ਜਾਈਏ ਵੇ
ਕਿੰਝ ਨਜ਼ਰ ਤੇਰੇ ਵਿਚ

ਤਨ ਵਿੱਚ ਟਿਕੀਏ, ਮਨ ਵਿੱਚ ਟਿਕੀਏ ?
ਜਾਂ ਦੋਹਾਂ ਦੇ ਸੰਨ੍ਹ ਵਿੱਚ ਟਿਕੀਏ
ਜਾਂ ਫਿਰਤਾਂ ਦੇ ਖਰਚ ਖ਼ਜ਼ਾਨੇ
ਧਰਤੀ ਅੰਬਰ ਗਾਹੀਏ ਵੇ
ਕਿੰਝ ਨਜ਼ਰ ਤੇਰੀ ਵਿੱਚ ਆਈਏ ਵੇ ?

show more

Share/Embed